Books
Canada De Gadri Yodhe
Published: 2009
ਕਨੇਡਾ ਅਮਰੀਕਾ ਆਏ ਹਿੰਦੁਸਤਾਨੀਆਂ ਨੇ ਹਥਿਆਰਬੰਦ ਇਨਕਲਾਬ ਕਰ ਕੇ ਦੇਸ਼ ਆਜ਼ਾਦ ਕਰਵਾਉਣ ਦੇ ਇਰਾਦੇ ਨਾਲ 1913 ਚ ਇਕ ਜਥੇਬੰਦੀ ਬਣਾਈ, ਜੋ 1857 ਦੇ ਗਦਰ ਦੀਆਂ ਲੀਹਾਂ ਤੇ ਹਿੰਦੁਸਤਾਨ ਚ ਗਦਰ ਕਰਨਾ ਚਾਹੁੰਦੀ ਸੀ । ਇਹ ਜਥੇਬੰਦੀ ‘ਗਦਰ ਪਾਰਟੀ’ ਦੇ ਨਾਂ ਨਾਲ ਮਸ਼ਹੂਰ ਹੋਈ । ਇਸ ਪੁਸਤਕ ਵਿਚ ਲੇਖਕ ਨੇ ਕਨੇਡਾ ਦੇ 41 ਪ੍ਰਮੁੱਖ ਗਦਰੀ ਯੋਧਿਆਂ ਦੀ ਅਦੁੱਤੀ ਕੁਰਬਾਨੀ ਨੂੰ ਪ੍ਰਾਥਮਿਕ ਸਰੋਤਾਂ ਦੇ ਆਧਾਰ ਤੇ ਬਹੁਤ ਮਿਹਨਤ ਤੇ ਲਗਨ ਨਾਲ ਚਿਤਰਿਆ ਹੈ ।
Bhai Rattan Singh Raipur Dabba: Jiwan Ate Likhtan
Published: 2013
ਭਾਈ ਰਤਨ ਸਿੰਘ ਰਾਏਪੁਰ ਡੱਬਾ ਗਦਰ ਲਹਿਰ ਦੇ ਮਹਾਨ ਆਗੂ ਹਨ । ਇਹ ਪੁਸਤਕ ਇਸ ਦੂਰ-ਅਦੇਸ਼, ਜੁਝਾਰੂ ਤੇ ਨਿਪੁੰਨ ਚਾਲ ਚੱਲਣ ਵਾਲੇ ਇਨਕਲਾਬੀ ਦੇ ਜੀਵਨ ਨੂੰ ਸਮਕਾਲੀ ਤੇ ਪ੍ਰਮਾਣਿਕ ਸਰੋਤਾਂ ਦੇ ਆਧਾਰ ਤੇ ਪੇਸ਼ ਕਰਨ ਦਾ ਨਿਮਾਣਾ ਯਤਨ ਹੈ । ਪੁਸਤਕ ਦੇ ਦੂਸਰੇ ਭਾਗ ਵਿਚ ਭਾਈ ਰਤਨ ਸਿੰਘ ਦੀਆਂ ਇਨਕਲਾਬੀ ਲਿਖਤਾਂ ਨੂੰ ਸੰਭਾਲਣ ਨਾਲ ਇਹ ਪੁਸਤਕ ਪ੍ਰਮਾਣਿਕ ਹਵਾਲਾ ਪੁਸਤਕ ਬਣ ਗਈ ਹੈ ।
Salaam Banga: Banga Elake De Lok Ate Meriyan Yadaan
Published: 2022
ਲੇਖਕ ਨੇ ਆਪਣੀ ਪਿਆਰੀ ਜਨਮ ਭੋਇੰ ਪਿੰਡ ਜੀਂਦੋਵਾਲ਼, ਬੰਗਾ ਪ੍ਰਤਿ ਕ੍ਰਿਤੱਗਤਾ ਪ੍ਰਗਟ ਕਰਨ ਲਈ ਇਸ ਪੁਸਤਕ ਵਿੱਚ ਆਪਣੀਆਂ ਜੀਵਨ ਯਾਦਾਂ ਨੂੰ ਕਲਮਬੰਦ ਕੀਤਾ ਹੈ ਅਤੇ ਆਪਣੇ ਇਲਾਕੇ ਦੇ ਮਿਹਨਤੀ, ਜੁਝਾਰੂ ਤੇ ਸੂਰਬੀਰ ਲੋਕਾਂ ਦੀਆਂ ਕੁਰਬਾਨੀਆਂ ਪ੍ਰਤਿ ਸ਼ਰਧਾਂਜਲੀ ਵੀ ਅਰਪਿਤ ਕੀਤੀ ਹੈ । ਵਿਦੇਸ਼ਾਂ ਵਿੱਚ ਵੱਸੇ ਇਸ ਇਲਾਕੇ ਦੇ ਲੋਕਾਂ ਦੀਆਂ ਸਫਲਤਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਸਮਾਜ ਦੇ ਵਿਕਾਸ ਲਈ ਵਿਦਿਅਕ ਸੰਸਥਾਵਾਂ, ਹਸਪਤਾਲਾਂ ਤੇ ਹੋਰ ਸਾਂਝੇ ਕੰਮਾਂ ਲਈ ਪਾਏ ਯੋਗਦਾਨ ਨੂੰ ਵੀ ਸਾਹਮਣੇ ਲਿਆਂਦਾ ਹੈ । ਭਾਵੇਂ ਇਹ ਪੁਸਤਕ ਮੂਲ ਰੂਪ ਵਿੱਚ ਲੇਖਕ ਦੀਆਂ ਸਿਮਰਤੀਆਂ ਹਨ, ਪਰ ਇਹ ਬੰਗੇ ਤੇ ਇੱਥੋਂ ਦੇ ਲੋਕਾਂ ਦਾ ਇਤਿਹਾਸ ਵੀ ਹੈ । ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਲੇਖਕ ਇਸ ਪੁਸਤਕ ਵਿੱਚ ਇਤਿਹਾਸਕ ਤੱਥਾਂ ਦੇ ਭਰਪੂਰ ਵੇਰਵੇ ਦਿੰਦਾ ਹੈ । ਰੋਚਿਕ ਤੱਥਾਂ ਨਾਲ ਭਰਪੂਰ ਇਹ ਪੁਸਤਕ ਪਾਠਕ ਦੇ ਗਿਆਨ-ਘੇਰੇ ਨੂੰ ਵਸੀਹ ਕਰਦੀ ਹੈ ।